Five Days Workshop on English Language and Pronunciation concluded at Multani Mal Modi College, Patiala
Patiala: October 14, 2023
A five-day workshop on ‘English Language and Pronunciation’ was organized by the Department of English at Multani Mal Modi College, Patiala under the aegis of Finishing School from 11-15 September 2023. This workshop intended to equip the students with practical and theoretical skills in English language. The workshop was conducted by Prof. Vaneet Kaur, Prof. Harpreet Singh and Prof. Tanveer Kaur from the Department. Prof. Vaneet Kaur, Head, Department of English welcomed Principal Dr. Khushvinder Kumar and all the participants. She told that the basic objective of this workshop was to sharpen the English language skills of the students. Principal Dr. Khushvinder Kumar presided over the valedictory ceremony of the workshop. He congratulated the Department for organizing the workshop and said that language skills should not be confined to their functionality rather should extend to the philosophical and aesthetic levels. Dr. Neeraj Goyal, Incharge of Finishing School told that the college has updated language software and language labs. Sharing their feedback about the workshop, one of the students Trinabh Khullar said that this was quite engaging and enriching experience. Another student Inderpreet Singh told that the workshop was successful in enhancing their pronunciation and grammar. Another student Karan also appreciated the learning process of the workshop. Certificates of participation were also distributed to the students. An online test was also conducted during the workshop. Prof. Vaneet Kaur presented the vote of thanks.
ਮੋਦੀ ਕਾਲਜ ਵਿਖੇ ਅੰਗਰੇਜ਼ੀ ਭਾਸ਼ਾ ਅਤੇ ਉਚਾਰਣ ਸਬੰਧੀ ਪੰਜ -ਰੋਜ਼ਾ ਵਰਕਸ਼ਾਪ ਦਾ ਸਮਾਪਨ
ਪਟਿਆਲਾ: 15 ਸਿਤੰਬਰ, 2023
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵੱਲੋਂ ਕਾਲਜ ਦੇ ਫ਼ਿਨੀਸ਼ਿੰਗ ਸਕੂਲ ਦੇ ਸਹਿਯੋਗ ਨਾਲ 11 ਸਿਤੰਬਰ ਤੋਂ 15 ਸਤੰਬਰ 2023 ਤੱਕ ਅੰਗਰੇਜ਼ੀ ਭਾਸ਼ਾ ਅਤੇ ਉਚਾਰਣ ਸਬੰਧੀ ਪੰਜ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਦੇ ਤਕਨੀਕੀ ਹੁਨਰ ਅਤੇ ਸ਼ੁੱਧ ਉਚਾਰਣ ਵਿੱਚ ਪ੍ਰਪੱਕ ਬਣਾਉਣਾ ਸੀ। ਇਸ ਵਰਕਸ਼ਾਪ ਨੂੰ ਅੰਗਰੇਜ਼ੀ ਵਿਭਾਗ ਦੇ ਪ੍ਰੋ. ਵਨੀਤ ਕੌਰ, ਪ੍ਰੋ. ਹਰਪ੍ਰੀਤ ਸਿੰਘ ਅਤੇ ਪ੍ਰੋ. ਤਨਵੀਰ ਕੌਰ ਨੇ ਆਯੋਜਿਤ ਕੀਤਾ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ ਪ੍ਰੋ. ਵਨੀਤ ਕੌਰ ਨੇ ਕਾਲਜ ਪ੍ਰਿੰਸੀਪਲ ਅਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਕਰਦਿਆ ਕਿਹਾ ਕਿ ਇਸ ਵਰਕਸ਼ਾਪ ਨੂੰ ਆਯੋਜਿਤ ਕਰਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਨਿਪੁੰਨ ਬਣਾਉਣਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਇਸ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਹਨਾਂ ਨੇ ਇਸ ਮੌਕੇ ਤੇ ਵਿਭਾਗ ਨੂੰ ਇਸ ਵਰਕਸ਼ਾਪ ਦੇ ਆਯੋਜਨ ਲਈ ਵਧਾਈ ਦਿੱਤੀ।ਉਹਨਾਂ ਨੇ ਇਸ ਮੌਕੇ ਤੇ ਬੋਲਦਿਆ ਕਿਹਾ ਕਿ ਕਿਸੇ ਵੀ ਭਾਸ਼ਾ ਦੀ ਤਕਨੀਕੀ ਜਾਣਕਾਰੀ ਨੂੰ ਸਿਰਫ ਉਸਦੀ ਕੰਮਕਾਜੀ ਵਰਤੋਂ ਤੱਕ ਮਹਿਦੂਦ ਕਰਨ ਦੀ ਬਿਜਾਏ ਉਸਦੇ ਫਲਸਫੇ ਅਤੇ ਸੁਹਜ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਫ਼ਿਨੀਸ਼ਿੰਗ ਸਕੂਲ ਦੇ ਮੁਖੀ ਡਾ. ਨੀਰਜ ਗੋਇਲ ਨੇ ਦੱਸਿਆ ਕਿ ਕਾਲਜ ਕੋਲ ਹੁਣ ਭਾਸ਼ਾ ਸਬੰਧੀ ਨਵੇਂ ਤੇ ਆਧੁਨਿਕ ਸਾਫਟਵੇਅਰ ਅਤੇ ਮਿਆਰੀ ਪ੍ਰਯੋਗਸ਼ਲਾਵਾਂ ਉਪਲਬਧ ਹਨ। ਇਸ ਵਰਕਸ਼ਾਪ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆ ਇੱਕ ਵਿਦਿਆਰਥੀ ਤ੍ਰਿਨੇਵ ਖੁੱਲਰ ਨੇ ਕਿਹਾ ਕਿ ਇਸ ਨਾਲ ਮੇਰੀ ਅੰਗਰੇਜ਼ੀ ਭਾਸ਼ਾ ਉੱਤੇ ਪਕੜ ਹੋਰ ਪੀਡੀ ਹੋਈ ਹੈ। ਵਿਦਿਆਰਥੀ ਇੰਦਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਨਾਲ ਸਾਡੀਆਂ ਭਾਸ਼ਾ ਸਬੰਧੀ ਕਈ ਗੁੰਝਲਾਂ ਹੱਲ ਹੋਈਆ ਹਨ। ਇੱਕ ਹੋਰ ਵਿਦਿਆਰਥੀ ਕਰਨ ਨੇ ਦੱਸਿਆ ਕਿ ਇਸ ਵਰਕਸ਼ਾਪ ਨਾਲ ਸਾਡੀ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਅਸਾਨ ਹੋ ਗਈ ਹੈ। ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦਾ ਇੱਕ ਆਨਲਾਈਨ ਟੈਸਟ ਵੀ ਲਿਆ ਗਿਆ। ਇਸ ਮੌਕੇ ਤੇ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਅੰਤ ਵਿੱਚ ਪ੍ਰੋ.ਵਨੀਤ ਕੌਰ ਨੇ ਇਸ ਵਰਕਸ਼ਾਪ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਵਿਭਾਗ ਦੇ ਸਮੂਹ ਮੈਂਬਰ ਹਾਜ਼ਿਰ ਸਨ।